ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਲਾਨ
ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਲਾਨ
ਰਾਜਪੁਰਾ, 25 ਮਾਰਚ (ਤਰੁਣ ਸ਼ਰਮਾ) ਐਸ.ਐਸ.ਪੀ. ਪਟਿਆਲਾ ਵਰੁਣ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ.ਐਸ.ਪੀ.ਟਰੈਫਿਕ ਕਰਮਵੀਰ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਏ.ਐਸ.ਆਈ. ਗੁਰਬਚਨ ਸਿੰਘ ਵੱਲੋਂ ਆਪਣੀ ਟੀਮ ਸਮੇਤ ਸਥਾਨਕ ਸ਼ਹਿਰ ਰਾਜਪੁਰਾ ਦੇ ਵੱਖ ਵੱਖ ਚੌਂਕਾਂ ਚ ਕੀਤੀ ਨਾਕਾਬੰਦੀ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 2 ਬੁਲਟ ਮੋਟਰਸਾਈਕਲਾਂ ਅਤੇ 8 ਗਲਤ ਪਾਰਕਿੰਗ 1 ਤਿੰਨ ਸਵਾਰੀਆਂ ਤੇ 1 ਮੋਟਰਸਾਈਕਲ ਰੇਹੜੀ ਸਣੇ ਕੁੱਲ 12 ਚਲਾਨ ਕੀਤੇ ਗਏ।ਟਰੈਫਿਕ ਪੁਲਿਸ ਇੰਚਾਰਜ ਏ.ਐਸ.ਆਈ. ਗੁਰਬਚਨ ਸਿੰਘ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ।ਉਨ੍ਹਾਂ ਅਪੀਲ ਕੀਤੀ ਕਿ ਆਵਾਜਾਈ ਨੂੰ ਸ਼ਹਿਰ ਵਿੱਚ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਏ.ਐਸ.ਆਈ.ਗੁਰਮੀਤ ਸਿੰਘ ਤੇ ਏ.ਐਸ.ਆਈ ਜੁਝਾਰ ਸਿੰਘ ਵੀ ਮੌਜੂਦ ਸਨ।

Comments
Post a Comment