Posts

Showing posts from March, 2020

ਹਲਕੇ ਵਿਚ ਹੋ ਰਹੇ ਵਿਕਾਸ ਕਾਰਜ ਲੱਗਦਾ ਕਿਸੇ ਸ਼ਰਾਰਤੀ ਅਨਸਰ ਨੂੰ ਪੰਚ ਨਹੀਂ ਰਹੇ,ਵਿਧਾਇਕ ਕੰਬੋਜ ਵੱਲੋ ਕੀਤੇ ਕਮਾ ਨੂੰ ਵੇਖ ਵਿਰੋਦੀ ਦੱਲ ਬੁਖਲਾਵਟ ਵਿਚ

Image
ਹਲਕੇ ਵਿਚ ਹੋ ਰਹੇ ਵਿਕਾਸ ਕਾਰਜ ਲੱਗਦਾ ਕਿਸੇ ਸ਼ਰਾਰਤੀ ਅਨਸਰ ਨੂੰ ਪੰਚ ਨਹੀਂ ਰਹੇ,ਵਿਧਾਇਕ ਕੰਬੋਜ ਵੱਲੋ ਕੀਤੇ ਕਮਾ ਨੂੰ ਵੇਖ ਵਿਰੋਦੀ ਦੱਲ ਬੁਖਲਾਵਟ ਵਿਚ ਰਾਜਪੁਰਾ( ਤਰੁਣ ਸ਼ਰਮਾ )ਪਟਿਆਲਾ  ਸਾਈਡ ਤੌ ਸ਼ਹਿਰ ਰਾਜਪੁਰਾ ਵਲ ਪ੍ਰਵੇਸ਼ ਕਰਦੇ ਸਮੇ ਮੁਕਤ ਚੌਕ ਦੇ ਸੌਂਦਰੀਕਰਣ ਲਈ ਕੁਜ ਸਮਾ ਪਹਿਲਾ  ਰਾਜਪੁਰਾ ਦੇ ਮੌਜੂਦਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਵਲੋਂ ਰਾਸ਼ੀ ਖਰਚ ਕੇ ਇਸ ਮੁਕਤ ਚੌਕ ਦਾ ਨਵੀਨੀਕਰਨ ਕਿੱਤਾ ਗਿਆ ਸੀ,  ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕੀ ਅਜ ਇਸ ਚੌਕ ਦੇ ਨਵੀਨੀਕਰਨ ਲਈ ਲਗਾਈਆਂ ਗਿਆ ਮੂਰਤੀਆਂ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕਾਬੀਲੇਗੌਰ ਹੈ ਕੀ ਸ਼ਹਿਰ ਵਿਚ ਯੂਧ ਸਤਰ ਤੇ ਹੋ ਰਹੇ ਵਿਕਾਸ ਕਾਰਜਾਂ ਤੌ ਕਿਸ ਨੂੰ ਤਕਲੀਫ ਹੈ ਜੋ ਉਸ ਵਲੋ ਆਪਣਾ ਗੁਸਾ ਬੇਜੁਬਾਨ ਮੁਰਤੀਆ ਤੇ ਉਤਾਰਿਆ ਗਿਆ ਹੈ , ਇਹ ਇਕ ਜਾਂਚ ਦਾ ਵਿਸ਼ਾ ਹੈ ।

ਆਰੀਅਨਜ਼ ਕੈਂਪਸ ਵਿਖੇ ਸ਼ੂਗਰ, ਹਾਈਪਰਟੈਨਸ਼ਨ ਅਤੇ ਭਿਆਨਕ ਗੁਰਦੇ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਬਾਰੇ ਸਿਹਤ ਭਾਸ਼ਣ

Image
ਆਰੀਅਨਜ਼ ਕੈਂਪਸ ਵਿਖੇ ਸ਼ੂਗਰ, ਹਾਈਪਰਟੈਨਸ਼ਨ ਅਤੇ ਭਿਆਨਕ ਗੁਰਦੇ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਬਾਰੇ ਸਿਹਤ ਭਾਸ਼ਣ ਆਰੀਅਨਜ਼ ਕੈਂਪਸ ਵਿਖੇ ਸ਼ੂਗਰ, ਹਾਈਪਰਟੈਨਸ਼ਨ ਅਤੇ ਭਿਆਨਕ ਗੁਰਦੇ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਬਾਰੇ ਸਿਹਤ ਭਾਸ਼ਣ ਰਾਜਪੁਰਾ 11 ਮਾਰਚ, (ਤਰੁਣ ਸ਼ਰਮਾ) ਵਿਸ਼ਵ ਕਿਡਨੀ ਦਿਵਸ ਤੋ ਇਕ ਦਿਨ ਪਹਿਲਾਂ ਸ਼ੂਗਰ, ਹਾਈਪਰਟੈਨਸ਼ਨ ਅਤੇ ਭਿਆਨਕ ਗੁਰਦੇ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਬਾਰੇ ਸਿਹਤ ਭਾਸ਼ਣ ਦਾ ਆਯੋਜਨ ਆਰੀਅਨਜ਼ ਇੰਸਟੀਚਿਉਟ ਆਫ ਨਰਸਿੰਗ, ਰਾਜਪੁਰਾ ਨੇੜੇ, ਚੰਡੀਗੜ੍ਹ ਵਿੱਚ ਕੀਤਾ ਗਿਆ। ਡਾ. ਸੁਨੀਲ ਕੁਮਾਰ, ਐਮਐਸ ਸਰਜਰੀ, ਸਲਾਹਕਾਰ ਟ੍ਰਾਂਸਪਲਾਂਟ, ਫੋਰਟਿਸ ਹਸਪਤਾਲ, ਮੁਹਾਲੀ ਇਸ ਮੌਕੇ ਮਹਿਮਾਨ ਸਪੀਕਰ ਸਨ। ਸੈਸ਼ਨ ਵਿਚ ਜੀ.ਐਨ.ਐਮ., ਏ.ਐੱਨ.ਐੱਮ., ਬੀ. ਫਾਰਮੇਸੀ, ਡੀ. ਫਾਰਮੇਸੀ ਆਦਿ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਸ਼ਿਰਕਤ ਕੀਤੀ। ਸੈਸ਼ਨ ਦਾ ਵਿਸ਼ਾ ਸੀ “ਹਰ ਜਗ੍ਹਾ ਹਰ ਕਿਸੇ ਲਈ ਗੁਰਦੇ ਦੀ ਸਿਹਤ - ਰੋਕਥਾਮ ਤੋਂ ਖੋਜ ਤੱਕ ਅਤੇ ਬਰਾਬਰ ਦੀ ਪਹੁੰਚ ਤਕ ਪਹੁੰਚ” ਦੇ ਸੰਬੰਧੀ ਸੀ। ਡਾ ਸੁਨੀਲ ਕੁਮਾਰ ਨੇ ਗੁਰਦੇ ਦੇ ਕੰਮ ਕਰਨ ਅਤੇ ਕਿਡਨੀ ਦੀਆਂ ਆਮ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ, ਉਸਨੇ ਖਾਣ ਪੀਣ ਦੀਆਂ ਬਹੁਤ ਸਾਰੀਆਂ ਭੈੜੀਆਂ ਆਦਤਾਂ ਬਾਰੇ ਗੱਲ ਕੀਤੀ ਜਿਵੇਂ ਕਿ ਪ੍ਰੋਸੈਸਡ (ਸੋਧੇ ਹੋਏ ਜਾਂ ਬਦਲੇ ਹੋਏ ਭੋਜਨ) ਦੀ ਖਪਤ, ਖੁਰਾਕ ਵਿੱਚ ਬਹੁਤ ਜ਼ਿਆਦਾ ਨਮਕ ਅਤੇ ਮਿੱਠਾ, ਸ਼ਰਾਬ, ਤੰਬਾਕੂਨੋਸ਼ੀ, ...
Image

ਪੰਜ ਤਖਤਾਂ ਨੂੰ ਹਵਾਈ ਜਹਾਜ਼ ਯਾਤਰਾ ਨਾਲ਼ ਜੋੜਨ ਦਾ ਸੰਗਤਾਂ ਦਾ ਸੁਪਨਾ ਪੂਰਾ ਹੋਇਆ=ਚੰਦੂਮਾਜਰਾ

Image
ਪੰਜ ਤਖਤਾਂ ਨੂੰ ਹਵਾਈ ਜਹਾਜ਼ ਯਾਤਰਾ ਨਾਲ਼ ਜੋੜਨ ਦਾ ਸੰਗਤਾਂ ਦਾ ਸੁਪਨਾ ਪੂਰਾ ਹੋਇਆ=ਚੰਦੂਮਾਜਰਾ ਘਨੌਰ 10 ਮਾਰਚ (ਤਰੁਣ ਸ਼ਰਮਾ ) ਘਨੌਰ ਨੇੜਲੇ ਪਿੰਡ ਕਾਮੀਂ ਕਲਾਂ ਵਿੱਚ ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਅਾਗੂ ਪਾਖਰ ਸਿੰਘ ਕਾਂਮੀ ਦੀ ਅਗਵਾਈ ਵਿੱਚ ਬੀ ਜੇ ਪੀ ਦਫਤਰ ਕਾਮੀ ਕਲਾਂ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਤੇ ਕਾਮੀ ਵਾਸੀਆਂ ਵੱਲੌਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੁਹਾਲੀ ਤੌਂ ਤਖਤ ਸ੍ਰੀ ਪਟਨਾ ਸਾਹਿਬ ਲਈ ਹਵਾਈ ਯਾਤਰਾ ਸ਼ੁਰੂ ਕਰਵਾਉਣ ਵਿੱਚ ਕੀਤੇ ਗਏ ਉਪਰਾਲੇ ਮਗਰੋਂ ਸਨਮਾਨਿਤ ਕੀਤਾ ਗਿਆ ਇਸ ਮੋਕੇ ਤੇ ਕਿਸਾਨ ਆਗੂ ਪਾਖਰ ਸਿੰਘ ਕਾਂਮੀ ਕਲਾਂ ਨੇ ਕਿਹਾ ਕੀ ਪ੍ਰੋ: ਪੇ੍ਰਮ ਸਿੰਘ ਚੰਦੁਮਾਜਰਾ ਦਾ ਅੱਜ ਸਾਡੇ ਦਫਤਰ ਵਿਖੇ ਪੁੱਜਣਾ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ।ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਵੱਲੋਂ ਮੁਹਾਲੀ ਤੌਂ ਤਖਤ ਸੀ ਪਟਨਾ ਸਾਹਿਬ ਲਈ ਪਹਿਲੀ ਹਵਾਈ ਯਾਤਰਾ ਸ਼ੁਰੂ ਹੋਣ ਤੇ ਤਸੱਲੀ ਦਾ ਪ੍ਗਟਾਵਾ ਕਰਦਿਆਂ ਕਿਹਾ ਕਿ ਇਸ ਹਵਾਈ ਯਾਤਰਾ ਨਾਲ ਜਿਥੇ ਪੰਜਾਬ, ਹਰਿਆਣਾ,ਹਿਮਾਚਲ ਅਤੇ ਚੰਡੀਗੜ ਦੇ ਸ਼ਰਧਾਲੂਆਂ ਨੂੰ ਲਾਭ ਹੋਇਆ ਹੈ,ਉਥੇ ਹੀ ਸਿੱਖ ਸੰਗਤਾਂ ਵਿੱਚ ਪੰਜ ਤਖਤਾਂ ਨੂੰ ਹਵਾਈ ਸਫਰ ਨਾਲ ਜੋੜਨ ਦਾ ਸੁਪਨਾ ਵੀ ਪੂਰਾ ਹੋ ਗਿਆ ਹੈ। ਇਸ ਮੌਕੇ ਤੇ ਮਨਜੀਤ ਸਿੰਘ ਕਾਂਮੀ ,ਗੁਰਜਿੰਦਰ ਸਿੰਘ ਤਾਜਲਪੁਰ, ਬਲਜਿੰਦਰ ਭੰਗੂ, ਨੰਬਰਦਾਰ ਲਾਭ ਸਿੰਘ,ਜਗਦੀਪ ਸਿੰਘ...